काउंसलर हरदीप सिंह बुटेरला ने संक्रांति के दिन पौधे लगाकर सावन महीने की शुरुआत की

काउंसलर हरदीप सिंह बुटेरला ने संक्रांति के दिन पौधे लगाकर सावन महीने की शुरुआत की

चंडीगढ़ । नगर निगम के वार्ड नंबर 30 के काउंसलर हरदीप सिंह बुटेरला ने वन महोत्सव के मद्देनजर आज संक्रांति के दिन अपने वार्ड के तहत सेक्टर 41-ए में स्थित श्री दुर्गा मंदिर के पास वाले पार्क में पौधे लगाकर सावन महीने की शुरुआत की।
पत्रकारों से बात करते हुए काउंसलर हरदीप सिंह बुटेरला ने कहा कि ये पौधे अपने वार्ड के हर कोने में हरियाली लाने के मकसद से लगाए जा रहे हैं और इसमें उस इलाके के बच्चे, महिलाएं और पुरुष भी शामिल हो रहे हैं ताकि सभी के मन में पौधे लगाने की भावना पैदा हो सके। उन्होंने वार्ड के निवासियों को सावन महीने की बधाई भी दी।
इस मौके पर श्री दुर्गा मंदिर प्रबंधन कमेटी के अध्यक्ष एच.एल. छाबड़ा, महासचिव मनोहर लाल, कैशियर आदर्श नरूला, मोनू मल्होत्रा, राम विलास गर्ग, धर्म चंद, नंद लाल, रविंदर शर्मा, ममता, नीलम, मास्टर जगत नारायण, मोनू वर्मा, सुरेश शर्मा आदि भी मौजूद थे।
ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸੰਗਰਾਂਦ ਵਾਲੇ ਦਿਨ ਪੌਦੇ ਲਗਾ ਕੇ ਸਾਵਣ ਮਹੀਨੇ ਦੀ ਕੀਤੀ ਸ਼ੁਰੂਆਤ
ਚੰਡੀਗੜ੍ਹ, 16 ਜੁਲਾਈ:
ਨਗਰ ਨਿਗਮ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਵੱਲੋਂ ਵਣ-ਮਹਾਂਉਤਸਵ ਦੇ ਮੱਦੇਨਜ਼ਰ ਅੱਜ ਸੰਗਰਾਂਦ ਵਾਲੇ ਦਿਨ ਆਪਣੇ ਵਾਰਡ ਦੇ ਅਧੀਨ ਸੈਕਟਰ 41-ਏ ਸਥਿਤ ਸ੍ਰੀ ਦੁਰਗਾ ਮੰਦਰ ਦੇ ਨਾਲ ਵਾਲੇ ਪਾਰਕ ਵਿੱਚ ਪੌਦੇ ਲਗਾ ਕੇ ਸਾਵਣ ਮਹੀਨੇ ਦੀ ਸ਼ੁਰੂਆਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਕਿਹਾ ਕਿ ਆਪਣੇ ਵਾਰਡ ਦੇ ਹਰ ਕੋਨੇ ਵਿੱਚ ਹਰਿਆਵਲ ਪੈਦਾ ਕਰਨ ਦੇ ਮਕਸਦ ਨਾਲ ਇਹ ਪੌਦੇ ਲਗਾਏ ਜਾ ਰਹੇ ਹਨ ਅਤੇ ਉਸ ਖੇਤਰ ਦੇ ਬੱਚਿਆਂ ਸਮੇਤ ਔਰਤਾਂ ਅਤੇ ਮਰਦਾਂ ਨੂੰ ਵੀ ਨਾਲ ਜੋੜਿਆ ਜਾਂਦਾ ਹੈ ਤਾਂ ਕਿ ਹਰ ਇੱਕ ਦੇ ਮਨ ਵਿੱਚ ਪੌਦੇ ਲਗਾਉਣ ਦੀ ਚਿਣਗ ਪੈਦਾ ਹੋ ਸਕੇ। ਉਨ੍ਹਾਂ ਨੇ ਵਾਰਡ ਵਾਸੀਆਂ ਨੂੰ ਸਾਵਣ ਮਹੀਨੇ ਦੀ ਵਧਾਈ ਵੀ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਚ.ਐੱਲ. ਛਾਬੜਾ, ਜਨਰਲ ਸਕੱਤਰ ਮਨੋਹਰ ਲਾਲ, ਕੈਸ਼ੀਅਰ ਆਦਰਸ਼ ਨਰੂਲਾ, ਮੋਨੂੰ ਮਲਹੋਤਰਾ, ਰਾਮ ਬਿਲਾਸ ਗਰਗ, ਧਰਮ ਚੰਦ, ਨੰਦ ਲਾਲ, ਰਵਿੰਦਰ ਸ਼ਰਮਾ, ਮਮਤਾ, ਨੀਲਮ, ਮਾਸਟਰ ਜਗਤ ਨਰਾਇਣ, ਮੋਨੂੰ ਵਰਮਾ, ਸੁਰੇਸ਼ ਸ਼ਰਮਾ ਆਦਿ ਵੀ ਹਾਜ਼ਰ ਸਨ।



