news

गुरु नानक ग्लोबल फाउंडेशन और रोअर फॉर चेंज द्वारा ‘सहेली’ परियोजना का शुभारंभ

 

गुरु नानक ग्लोबल फाउंडेशन और रोअर फॉर चेंज द्वारा ‘सहेली’ परियोजना का शुभारंभ

सेवा, करुणा और सामूहिक जिम्मेदारी से ही समाज में स्थायी बदलाव आएगा : बलजीत सिंह

 

मोहाली : महिलाओं और लड़कियों को सुरक्षित, सम्मानजनक और सशक्त जीवन प्रदान करने के उद्देश्य से गुरु नानक ग्लोबल फाउंडेशन और रोअर फॉर चेंज द्वारा ‘सहेली’ परियोजना का पूरे उत्साह के साथ शुभारंभ किया गया है। इस संबंध में जानकारी गुरु नानक ग्लोबल फाउंडेशन और रोअर फॉर चेंज के चेयरमैन बलजीत सिंह ने एक प्रेस विज्ञप्ति के माध्यम से मोहाली मीडिया को दी। उन्होंने बताया कि अमेरिका के कैलिफोर्निया राज्य के नेवार्क शहर में आयोजित उद्घाटन समारोह में जनप्रतिनिधियों, सामाजिक नेताओं, गैर-सरकारी संगठनों, शिक्षकों, स्वास्थ्य विशेषज्ञों तथा बड़ी संख्या में समुदाय के लोगों ने भाग लिया। समारोह में नेवार्क के मेयर माइकल हैनन मुख्य अतिथि के रूप में शामिल हुए और इस पहल की सराहना करते हुए कहा कि यह परियोजना प्रत्येक महिला और प्रत्येक लड़की के लिए सुरक्षा, सम्मान और समान अवसर सुनिश्चित करने की दिशा में एक महत्वपूर्ण कदम है, जो समाज में विश्वास, संवेदनशीलता और समानता की भावना को और मजबूत करेगी।

बलजीत सिंह ने कहा कि ‘सहेली’ परियोजना केवल एक योजना नहीं, बल्कि सेवा, करुणा और सामूहिक जिम्मेदारी पर आधारित एक सामाजिक आंदोलन है। उन्होंने कहा कि महिलाओं को सशक्त बनाना परिवारों और समाज को मजबूत बनाने की सबसे बड़ी नींव है और इसी सोच के साथ इस परियोजना की शुरुआत की गई है। उन्होंने बताया कि ‘सहेली’, जिसका अर्थ एक विश्वसनीय मित्र है, के माध्यम से महिलाओं और लड़कियों को शिक्षा, मार्गदर्शन, कानूनी सहायता, संकट के समय सहयोग, मानसिक स्वास्थ्य सेवाएं, नेतृत्व विकास तथा विभिन्न सामुदायिक साझेदारियों के जरिए हर संभव सहायता उपलब्ध कराई जाएगी, ताकि वे आत्मविश्वास, सम्मान और आत्मनिर्भरता के साथ अपना जीवन जी सकें। उन्होंने कार्यक्रम को सफल बनाने में सहयोग देने वाले मेयर, विशिष्ट अतिथियों, सामाजिक संगठनों, स्वयंसेवकों, प्रायोजकों और सभी सहयोगियों का आभार भी व्यक्त किया।

परियोजना के कार्यक्रम निदेशक सुखदेव सिंह ने कहा कि ‘सहेली’ हर आयु वर्ग की महिलाओं और लड़कियों के लिए एक भरोसेमंद सहारा बनेगी तथा शिक्षा, जागरूकता, मार्गदर्शन और सामुदायिक सहयोग के माध्यम से यह सुनिश्चित किया जाएगा कि कोई भी महिला या लड़की स्वयं को अकेला महसूस न करे। बलजीत सिंह ने आगे बताया कि आने वाले समय में इस परियोजना का और विस्तार किया जाएगा, जिसके तहत शैक्षणिक कार्यशालाएं, युवा नेतृत्व कार्यक्रम, जनजागरूकता अभियान, पेशेवर मार्गदर्शन, आपातकालीन सहायता योजनाएं तथा सामाजिक, शैक्षणिक, स्वास्थ्य और गैर-सरकारी संस्थाओं के सहयोग से अनेक जनकल्याणकारी कार्यक्रम संचालित किए जाएंगे। उन्होंने कहा कि यह परियोजना श्री गुरु नानक देव जी के ‘सरबत दा भला’ के सिद्धांत से प्रेरित है और इसका उद्देश्य ऐसे समाज का निर्माण करना है, जहां प्रत्येक बेटी का सम्मान हो, प्रत्येक महिला को गरिमा और समान अवसर प्राप्त हों तथा प्रत्येक परिवार को आगे बढ़ने के लिए आवश्यक सहयोग मिल सके।

 

+++++++++++++

 

ਪੂਰੇ ਉਤਸ਼ਾਹ ਨਾਲ ‘ਸਹੇਲੀ’ ਪ੍ਰੋਜੈਕਟ ਦਾ ਹੋਇਆ ਆਗਾਜ਼

 

ਸੇਵਾ, ਦਇਆ ਅਤੇ ਸਾਂਝੀ ਜ਼ਿੰਮੇਵਾਰੀ ਨਾਲ ਹੀ ਆਵੇਗਾ ਸਮਾਜ ਵਿੱਚ ਸਥਾਈ ਬਦਲਾਅ : ਬਲਜੀਤ ਸਿੰਘ

 

ਮੁਹਾਲੀ : ਮਹਿਲਾਵਾਂ ਅਤੇ ਕੁੜੀਆਂ ਨੂੰ ਸੁਰੱਖਿਅਤ, ਸਨਮਾਨਯੋਗ ਅਤੇ ਸਸ਼ਕਤ ਜੀਵਨ ਪ੍ਰਦਾਨ ਕਰਨ ਦੇ ਮਕਸਦ ਨਾਲ ਗੁਰੂ ਨਾਨਕ ਗਲੋਬਲ ਫਾਊਂਡੇਸ਼ਨ ਅਤੇ ਰੋਰ ਫਾਰ ਚੇਂਜ ਵੱਲੋਂ ‘ਸਹੇਲੀ’ ਪ੍ਰੋਜੈਕਟ ਦਾ ਪੂਰੇ ਉਤਸ਼ਾਹ ਨਾਲ ਆਗਾਜ਼ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਗੁਰੂ ਨਾਨਕ ਗਲੋਬਲ ਫਾਊਂਡੇਸ਼ਨ ਅਤੇ ਰੋਰ ਫਾਰ ਚੇਂਜ ਦੇ ਚੇਅਰਮੈਨ ਬਲਜੀਤ ਸਿੰਘ ਨੇ ਇੱਕ ਪ੍ਰੈਸ ਨੋਟ ਰਾਹੀਂ ਮੁਹਾਲੀ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਕੈਲੀਫ਼ੋਰਨੀਆ ਸੂਬੇ ਦੇ ਨੇਵਾਰਕ ਸ਼ਹਿਰ ਵਿੱਚ ਕਰਵਾਏ ਗਏ ਉਦਘਾਟਨੀ ਸਮਾਗਮ ਵਿੱਚ ਚੁਣੇ ਹੋਏ ਲੋਕ ਪ੍ਰਤੀਨਿਧੀਆਂ, ਸਮਾਜਿਕ ਆਗੂਆਂ, ਸਮਾਜ ਸੇਵੀ ਸੰਸਥਾਵਾਂ, ਅਧਿਆਪਕਾਂ, ਸਿਹਤ ਖੇਤਰ ਦੇ ਮਾਹਿਰਾਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਨੇਵਾਰਕ ਦੇ ਮੇਅਰ ਮਾਈਕਲ ਹੈਨਨ ਨੇ ਸ਼ਿਰਕਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਪ੍ਰੋਜੈਕਟ ਹਰ ਮਹਿਲਾ ਅਤੇ ਹਰ ਕੁੜੀ ਲਈ ਸੁਰੱਖਿਆ, ਸਨਮਾਨ ਅਤੇ ਬਰਾਬਰ ਦੇ ਮੌਕੇ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜੋ ਸਮਾਜ ਵਿੱਚ ਆਪਸੀ ਵਿਸ਼ਵਾਸ, ਹਮਦਰਦੀ ਅਤੇ ਬਰਾਬਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ।

ਬਲਜੀਤ ਸਿੰਘ ਨੇ ਕਿਹਾ ਕਿ ‘ਸਹੇਲੀ’ ਪ੍ਰੋਜੈਕਟ ਸਿਰਫ਼ ਇੱਕ ਯੋਜਨਾ ਨਹੀਂ, ਸਗੋਂ ਸੇਵਾ, ਦਇਆ ਅਤੇ ਸਾਂਝੀ ਜ਼ਿੰਮੇਵਾਰੀ ‘ਤੇ ਆਧਾਰਿਤ ਇੱਕ ਸਮਾਜਿਕ ਲਹਿਰ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਸਸ਼ਕਤ ਬਣਾਉਣਾ ਪਰਿਵਾਰਾਂ ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਦੀ ਸਭ ਤੋਂ ਵੱਡੀ ਨੀਂਹ ਹੈ ਅਤੇ ਇਸੇ ਸੋਚ ਨਾਲ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ‘ਸਹੇਲੀ’, ਜਿਸ ਦਾ ਅਰਥ ਇੱਕ ਭਰੋਸੇਮੰਦ ਸਾਥੀ ਹੈ, ਦੇ ਤਹਿਤ ਮਹਿਲਾਵਾਂ ਅਤੇ ਕੁੜੀਆਂ ਨੂੰ ਸਿੱਖਿਆ, ਮਾਰਗਦਰਸ਼ਨ, ਕਾਨੂੰਨੀ ਸਲਾਹ, ਸੰਕਟ ਦੀ ਘੜੀ ਵਿੱਚ ਸਹਾਇਤਾ, ਮਾਨਸਿਕ ਸਿਹਤ ਨਾਲ ਜੁੜੀਆਂ ਸੇਵਾਵਾਂ, ਲੀਡਰਸ਼ਿਪ ਵਿਕਾਸ ਅਤੇ ਵੱਖ-ਵੱਖ ਸਮਾਜਿਕ ਭਾਈਵਾਲੀਆਂ ਰਾਹੀਂ ਹਰ ਸੰਭਵ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਉਹ ਆਤਮ-ਵਿਸ਼ਵਾਸ, ਸਨਮਾਨ ਅਤੇ ਸਵੈ-ਨਿਰਭਰਤਾ ਨਾਲ ਆਪਣਾ ਜੀਵਨ ਬਤੀਤ ਕਰ ਸਕਣ। ਉਨ੍ਹਾਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਮੇਅਰ, ਵਿਸ਼ੇਸ਼ ਮਹਿਮਾਨਾਂ, ਸਹਿਯੋਗੀ ਸੰਸਥਾਵਾਂ, ਸੇਵਾਦਾਰਾਂ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ।

ਪ੍ਰੋਜੈਕਟ ਦੇ ਪ੍ਰੋਗਰਾਮ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ‘ਸਹੇਲੀ’ ਹਰ ਉਮਰ ਦੀਆਂ ਮਹਿਲਾਵਾਂ ਅਤੇ ਕੁੜੀਆਂ ਲਈ ਇੱਕ ਭਰੋਸੇਯੋਗ ਸਹਾਰਾ ਬਣੇਗੀ ਅਤੇ ਸਿੱਖਿਆ, ਜਾਗਰੂਕਤਾ, ਮਾਰਗਦਰਸ਼ਨ ਅਤੇ ਸਾਂਝੇ ਉਪਰਾਲਿਆਂ ਰਾਹੀਂ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਮਹਿਲਾ ਜਾਂ ਕੁੜੀ ਆਪਣੇ ਆਪ ਨੂੰ ਇਕੱਲੀ ਮਹਿਸੂਸ ਨਾ ਕਰੇ। ਬਲਜੀਤ ਸਿੰਘ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਇਸ ਪ੍ਰੋਜੈਕਟ ਨੂੰ ਹੋਰ ਵਿਸਥਾਰ ਦਿੱਤਾ ਜਾਵੇਗਾ, ਜਿਸ ਤਹਿਤ ਸਿੱਖਿਆ ਸੰਬੰਧੀ ਵਰਕਸ਼ਾਪਾਂ, ਨੌਜਵਾਨਾਂ ਲਈ ਲੀਡਰਸ਼ਿਪ ਪ੍ਰੋਗਰਾਮ, ਜਾਗਰੂਕਤਾ ਮੁਹਿੰਮਾਂ, ਪੇਸ਼ੇਵਰ ਮਾਰਗਦਰਸ਼ਨ, ਐਮਰਜੈਂਸੀ ਸਹਾਇਤਾ ਯੋਜਨਾਵਾਂ ਅਤੇ ਸਮਾਜਿਕ, ਸਿੱਖਿਆ, ਸਿਹਤ ਅਤੇ ਗੈਰ-ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਈ ਲੋਕ ਭਲਾਈ ਦੇ ਉਪਰਾਲੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ ‘ਸਰਬੱਤ ਦਾ ਭਲਾ’ ਦੇ ਸਿਧਾਂਤ ਤੋਂ ਪ੍ਰੇਰਿਤ ਹੈ ਅਤੇ ਇਸ ਦਾ ਮਕਸਦ ਅਜਿਹਾ ਸਮਾਜ ਸਿਰਜਣਾ ਹੈ, ਜਿੱਥੇ ਹਰ ਧੀ ਦਾ ਸਨਮਾਨ ਹੋਵੇ, ਹਰ ਮਹਿਲਾ ਨੂੰ ਇੱਜ਼ਤ ਅਤੇ ਬਰਾਬਰ ਦੇ ਮੌਕੇ ਮਿਲਣ ਅਤੇ ਹਰ ਪਰਿਵਾਰ ਨੂੰ ਅੱਗੇ ਵਧਣ ਲਈ ਲੋੜੀਂਦਾ ਸਹਿਯੋਗ ਪ੍ਰਾਪਤ ਹੋਵੇ।

 

 

[ 99141 27999 ]

Ravinder Popli

House No. 3592, Sector 35 D, Chandigarh 9988293592/9780863592

Related Articles

Leave a Reply

Your email address will not be published. Required fields are marked *